3ਫਿਰ ਯਿਸ਼ੂ ਪਹਾੜ ਉੱਤੇ ਚੜ੍ਹੇ ਅਤੇ ਆਪਣੇ ਚੇਲਿਆਂ ਨਾਲ ਬੈਠ ਗਏ।
4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ।
5ਜਦੋਂ ਯਿਸ਼ੂ ਨੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦੀ ਵੇਖਿਆ ਤਾਂ ਉਹਨਾਂ ਨੇ ਫਿਲਿੱਪਾਸ ਨੂੰ ਪੁੱਛਿਆ, “ਅਸੀਂ ਇਨ੍ਹਾਂ ਲੋਕਾਂ ਦੇ ਖਾਣ ਲਈ ਰੋਟੀ ਕਿੱਥੋਂ ਖਰੀਦ ਸਕਦੇ ਹਾਂ?”
6ਯਿਸ਼ੂ ਨੇ ਫਿਲਿੱਪਾਸ ਨੂੰ ਸਿਰਫ ਪਰਖਣ ਲਈ ਕਿਹਾ, ਕਿਉਂਕਿ ਯਿਸ਼ੂ ਦੇ ਮਨ ਵਿੱਚ ਪਹਿਲਾਂ ਹੀ ਸੀ ਕਿ ਉਹ ਕੀ ਕਰਨ ਵਾਲਾ ਹੈ।
7ਫਿਲਿੱਪਾਸ ਨੇ ਉੱਤਰ ਦਿੱਤਾ, “ਦੋ ਸੌ ਦੀਨਾਰ ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਸਾਰਿਆਂ ਨੂੰ ਰੋਟੀ ਦਾ ਟੁਕੜਾ ਨਹੀਂ ਦੇ ਸਕਦੇ।”