67ਤਦ ਯਿਸ਼ੂ ਬਾਰ੍ਹਾਂ ਚੇਲਿਆਂ ਵੱਲ ਮੁੜੇ ਅਤੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਵੀ ਛੱਡ ਕੇ ਜਾਣਾ ਚਾਹੁੰਦੇ ਹੋ?”
68ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ।
69ਅਸੀਂ ਵਿਸ਼ਵਾਸ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਹੀ ਪਰਮੇਸ਼ਵਰ ਦੇ ਪਵਿੱਤਰ ਮਨੁੱਖ ਹੋ।”
70ਤਦ ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ, ਪਰ ਫਿਰ ਵੀ ਤੁਹਾਡੇ ਵਿੱਚੋਂ ਇੱਕ ਦੁਸ਼ਟ ਹੈ।”
71ਯਿਸ਼ੂ ਬਾਰਾਂ ਵਿੱਚੋਂ ਇੱਕ ਸ਼ਿਮਓਨ ਇਸਕਾਰਿਯੋਤ ਵਾਸੀ ਦੇ ਪੁੱਤਰ ਯਹੂਦਾਹ ਬਾਰੇ ਗੱਲ ਕਰ ਰਹੇ ਸੀ ਜੋ ਕਿ ਬਾਅਦ ਵਿੱਚ ਯਿਸ਼ੂ ਨੂੰ ਫੜ੍ਹਵਾਉਣ ਵਾਲਾ ਸੀ।