ਯੋਹਨ 6

ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ।

John 6:68 (UKJV) Then Simon Peter answered him, Lord, to whom shall we go? you have the words of eternal life.

66ਇਸ ਤੋਂ ਪਿੱਛੋਂ ਯਿਸ਼ੂ ਦੇ ਬਹੁਤ ਸਾਰੇ ਚੇਲਿਆਂ ਨੇ ਉਸ ਦਾ ਸਾਥ ਛੱਡ ਦਿੱਤਾ। ਫਿਰ ਕਦੇ ਉਹ ਉਸ ਦੇ ਨਾਲ ਨਾ ਗਏ।

67ਤਦ ਯਿਸ਼ੂ ਬਾਰ੍ਹਾਂ ਚੇਲਿਆਂ ਵੱਲ ਮੁੜੇ ਅਤੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਵੀ ਛੱਡ ਕੇ ਜਾਣਾ ਚਾਹੁੰਦੇ ਹੋ?”

68ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ।

69ਅਸੀਂ ਵਿਸ਼ਵਾਸ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਹੀ ਪਰਮੇਸ਼ਵਰ ਦੇ ਪਵਿੱਤਰ ਮਨੁੱਖ ਹੋ।”

70ਤਦ ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰ੍ਹਾਂ ਨੂੰ ਚੁਣਿਆ ਹੈ, ਪਰ ਫਿਰ ਵੀ ਤੁਹਾਡੇ ਵਿੱਚੋਂ ਇੱਕ ਦੁਸ਼ਟ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.