17ਤੁਹਾਡੀ ਆਪਣੀ ਬਿਵਸਥਾ ਕਹਿੰਦੀ ਹੈ ਕਿ ਜੇ ਦੋ ਲੋਕ ਕਿਸੇ ਗੱਲ ਬਾਰੇ ਸਹਿਮਤ ਹੋਣ ਤਾਂ ਉਹਨਾਂ ਦੀ ਗਵਾਹੀ ਨੂੰ ਸੱਚ ਮੰਨ ਲਿਆ ਜਾਂਦਾ ਹੈ।
18ਮੈਂ ਇੱਕ ਗਵਾਹ ਹਾਂ ਅਤੇ ਮੇਰਾ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਮੇਰੀ ਗਵਾਹੀ ਦਿੰਦਾ ਹੈ।”
19ਉਹਨਾਂ ਨੇ ਪੁੱਛਿਆ, “ਤੁਹਾਡਾ ਪਿਤਾ ਕਿੱਥੇ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਨਾ ਮੈਨੂੰ ਅਤੇ ਨਾ ਮੇਰੇ ਪਿਤਾ ਨੂੰ ਜਾਣਦੇ ਹੋ। ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
20ਯਿਸ਼ੂ ਨੇ ਇਹ ਗੱਲਾਂ ਉਸ ਸਮੇਂ ਆਖੀਆਂ ਜਦੋਂ ਉਹ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਜਗ੍ਹਾ ਦੇ ਨੇੜੇ, ਜਿੱਥੇ ਚੜ੍ਹਾਵੇ ਚੜਾਏ ਜਾਂਦੇ ਸਨ। ਪਰ ਫਿਰ ਵੀ ਉਸ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।
21ਇੱਕ ਵਾਰੀ ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ, ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪ ਵਿੱਚ ਮਰ ਜਾਵੋਂਗੇ। ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”