ਯੋਹਨ 8

ਯਿਸ਼ੂ ਨੇ ਇਹ ਗੱਲਾਂ ਉਸ ਸਮੇਂ ਆਖੀਆਂ ਜਦੋਂ ਉਹ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਜਗ੍ਹਾ ਦੇ ਨੇੜੇ, ਜਿੱਥੇ ਚੜ੍ਹਾਵੇ ਚੜਾਏ ਜਾਂਦੇ ਸਨ। ਪਰ ਫਿਰ ਵੀ ਉਸ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।

John 8:20 (UKJV) These words spoke Jesus in the treasury, as he taught in the temple: and no man laid hands on him; for his hour was not yet come.

18ਮੈਂ ਇੱਕ ਗਵਾਹ ਹਾਂ ਅਤੇ ਮੇਰਾ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਮੇਰੀ ਗਵਾਹੀ ਦਿੰਦਾ ਹੈ।”

19ਉਹਨਾਂ ਨੇ ਪੁੱਛਿਆ, “ਤੁਹਾਡਾ ਪਿਤਾ ਕਿੱਥੇ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਨਾ ਮੈਨੂੰ ਅਤੇ ਨਾ ਮੇਰੇ ਪਿਤਾ ਨੂੰ ਜਾਣਦੇ ਹੋ। ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”

20ਯਿਸ਼ੂ ਨੇ ਇਹ ਗੱਲਾਂ ਉਸ ਸਮੇਂ ਆਖੀਆਂ ਜਦੋਂ ਉਹ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਜਗ੍ਹਾ ਦੇ ਨੇੜੇ, ਜਿੱਥੇ ਚੜ੍ਹਾਵੇ ਚੜਾਏ ਜਾਂਦੇ ਸਨ। ਪਰ ਫਿਰ ਵੀ ਉਸ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।

21ਇੱਕ ਵਾਰੀ ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ, ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪ ਵਿੱਚ ਮਰ ਜਾਵੋਂਗੇ। ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”

22ਯਹੂਦੀ ਅਧਿਕਾਰੀਆਂ ਨੇ ਇਹ ਪੁੱਛਿਆ, “ਕੀ ਉਹ ਆਪਣੇ ਆਪ ਨੂੰ ਮਾਰ ਦੇਵੇਗਾ? ਕੀ ਇਹੀ ਕਾਰਨ ਹੈ ਕਿ ਉਹ ਕਹਿੰਦਾ ਹੈ, ‘ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਨਹੀਂ ਆ ਸਕਦੇ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.