ਯੋਹਨ 8

ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ।

John 8:4 (UKJV) They say unto him, Master, this woman was taken in adultery, in the very act.

2ਅਗਲੇ ਦਿਨ ਸਵੇਰ ਨੂੰ ਯਿਸ਼ੂ ਫਿਰ ਹੈਕਲ ਵਿੱਚ ਗਏ। ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ, ਯਿਸ਼ੂ ਉਹਨਾਂ ਨੂੰ ਉਪਦੇਸ਼ ਦੇਣ ਲੱਗਾ।

3ਜਦੋਂ ਉਹ ਬੋਲ ਰਿਹਾ ਸੀ, ਧਰਮ ਗ੍ਰੰਥੀ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜੋ ਕਿ ਵਿਭਚਾਰ ਕਰਦੀ ਫੜੀ ਗਈ ਸੀ। ਉਹਨਾਂ ਨੇ ਉਸ ਔਰਤ ਨੂੰ ਭੀੜ ਦੇ ਵਿਚਕਾਰ ਖੜ੍ਹੀ ਕਰ ਦਿੱਤਾ

4ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ।

5ਬਿਵਸਥਾ ਵਿੱਚ ਮੋਸ਼ੇਹ ਨੇ ਸਾਨੂੰ ਇਹ ਆਗਿਆ ਦਿੱਤੀ ਸੀ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਨਾਲ ਮਾਰ ਦਿੱਤਾ ਜਾਵੇ। ਪਰ ਹੁਣ ਤੁਸੀਂ ਕੀ ਕਹਿੰਦੇ ਹੋ?”

6ਧਰਮ ਗ੍ਰੰਥੀ ਅਤੇ ਫ਼ਰੀਸੀ ਯਿਸ਼ੂ ਨੂੰ ਇਹ ਸਵਾਲ ਇਸ ਲਈ ਪੁੱਛ ਰਹੇ ਸਨ ਤਾਂ ਕਿ ਉਹ ਉਸ ਉੱਤੇ ਦੋਸ਼ ਲਾਉਣ। ਪਰ ਯਿਸ਼ੂ ਝੁਕਿਆ ਅਤੇ ਉਸ ਆਪਣੀ ਉਂਗਲ ਨਾਲ ਜ਼ਮੀਨ ਤੇ ਲਿਖਣਾ ਸ਼ੁਰੂ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.