ਯੋਹਨ 8

ਜਦੋਂ ਉਹ ਬੋਲ ਰਿਹਾ ਸੀ, ਧਰਮ ਗ੍ਰੰਥੀ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜੋ ਕਿ ਵਿਭਚਾਰ ਕਰਦੀ ਫੜੀ ਗਈ ਸੀ। ਉਹਨਾਂ ਨੇ ਉਸ ਔਰਤ ਨੂੰ ਭੀੜ ਦੇ ਵਿਚਕਾਰ ਖੜ੍ਹੀ ਕਰ ਦਿੱਤਾ

John 8:3 (UKJV) And the scribes and Pharisees brought unto him a woman taken in adultery; and when they had set her in the midst,

1ਪਰ ਯਿਸ਼ੂ ਜ਼ੈਤੂਨ ਦੇ ਪਹਾੜ ਤੇ ਚੱਲੇ ਗਏ।

2ਅਗਲੇ ਦਿਨ ਸਵੇਰ ਨੂੰ ਯਿਸ਼ੂ ਫਿਰ ਹੈਕਲ ਵਿੱਚ ਗਏ। ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ, ਯਿਸ਼ੂ ਉਹਨਾਂ ਨੂੰ ਉਪਦੇਸ਼ ਦੇਣ ਲੱਗਾ।

3ਜਦੋਂ ਉਹ ਬੋਲ ਰਿਹਾ ਸੀ, ਧਰਮ ਗ੍ਰੰਥੀ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜੋ ਕਿ ਵਿਭਚਾਰ ਕਰਦੀ ਫੜੀ ਗਈ ਸੀ। ਉਹਨਾਂ ਨੇ ਉਸ ਔਰਤ ਨੂੰ ਭੀੜ ਦੇ ਵਿਚਕਾਰ ਖੜ੍ਹੀ ਕਰ ਦਿੱਤਾ

4ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ।

5ਬਿਵਸਥਾ ਵਿੱਚ ਮੋਸ਼ੇਹ ਨੇ ਸਾਨੂੰ ਇਹ ਆਗਿਆ ਦਿੱਤੀ ਸੀ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਨਾਲ ਮਾਰ ਦਿੱਤਾ ਜਾਵੇ। ਪਰ ਹੁਣ ਤੁਸੀਂ ਕੀ ਕਹਿੰਦੇ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.