38ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੁਝ ਮੈਂ ਆਪਣੇ ਪਿਤਾ ਦੀ ਹਾਜ਼ਰੀ ਵਿੱਚ ਵੇਖਿਆ ਹੈ, ਮੈਂ ਉਹੀ ਕਰ ਰਿਹਾ ਹਾਂ ਅਤੇ ਤੁਸੀਂ ਉਹ ਕਰ ਰਹੇ ਹੋ ਜੋ ਕੁਝ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ।”
39ਉਹਨਾਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸ਼ੂ ਨੇ ਕਿਹਾ, “ਜੇ ਤੁਸੀਂ ਅਬਰਾਹਾਮ ਦੀ ਔਲਾਦ ਹੁੰਦੇ ਤਾਂ ਤੁਸੀਂ ਉਹੀ ਕਰਦੇ ਜੋ ਅਬਰਾਹਾਮ ਨੇ ਕੀਤਾ।
40ਤੁਸੀਂ ਤਾਂ ਮੈਨੂੰ ਮਾਰਨ ਲਈ ਲੱਭ ਰਹੇ ਹੋ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਿਆ ਹੈ, ਜੋ ਮੈਂ ਪਰਮੇਸ਼ਵਰ ਵੱਲੋਂ ਸੁਣਿਆ ਹੈ। ਅਬਰਾਹਾਮ ਨੇ ਅਜਿਹੀਆਂ ਚੀਜ਼ਾਂ ਕਦੇ ਨਹੀਂ ਕੀਤੀਆਂ।
41ਤੁਸੀਂ ਆਪਣੇ ਪਿਤਾ ਦੇ ਕੰਮ ਕਰ ਰਹੇ ਹੋ।” ਇਸ ਲਈ ਉਹਨਾਂ ਨੇ ਵਿਰੋਧ ਕੀਤਾ, “ਅਸੀਂ ਨਾਜਾਇਜ਼ ਬੱਚੇ ਨਹੀਂ ਹਾਂ। ਸਾਡਾ ਇੱਕ ਹੀ ਪਿਤਾ ਹੈ ਉਹ ਆਪ ਪਰਮੇਸ਼ਵਰ ਹੈ।”
42ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਪਰਮੇਸ਼ਵਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ; ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ।