47ਜਿਹੜਾ ਵਿਅਕਤੀ ਪਰਮੇਸ਼ਵਰ ਦਾ ਹੈ ਉਹ ਬਚਨ ਸੁਣਦਾ ਹੈ ਜੋ ਕੁਝ ਪਰਮੇਸ਼ਵਰ ਆਖਦਾ ਹੈ। ਤੁਸੀਂ ਇਸ ਲਈ ਬਚਨ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਨਹੀਂ ਹੋ।”
48ਯਹੂਦੀਆਂ ਨੇ ਉੱਤਰ ਦਿੱਤਾ, “ਕੀ ਅਸੀਂ ਇਹ ਸਹੀ ਨਹੀਂ ਕਹਿ ਰਹੇ ਕਿ ਤੁਸੀਂ ਸਾਮਰਿਯਾ ਵਾਸੀ ਹੋ ਅਤੇ ਤੁਹਾਡੇ ਵਿੱਚ ਇੱਕ ਭੂਤ ਹੈ?”
49ਯਿਸ਼ੂ ਨੇ ਕਿਹਾ, “ਮੇਰੇ ਵਿੱਚ ਕੋਈ ਭੂਤ ਨਹੀਂ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
50ਮੈਂ ਆਪਣੀ ਵਡਿਆਈ ਨਹੀਂ ਕਰਨਾ ਚਾਹੁੰਦਾ; ਪਰ ਇੱਕ ਹੈ ਜੋ ਉਸ ਨੂੰ ਭਾਲਦਾ ਹੈ, ਅਤੇ ਉਹ ਨਿਆਂ ਕਰਦਾ ਹੈ।
51ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਮੇਰੇ ਬਚਨਾਂ ਤੇ ਚੱਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।”