ਯੋਹਨ 8

ਕੀ ਤੁਸੀਂ ਸਾਡੇ ਪਿਤਾ ਅਬਰਾਹਾਮ ਤੋਂ ਵੱਡੇ ਹੋ? ਉਹ ਮਰ ਗਏ, ਅਤੇ ਇਸੇ ਤਰ੍ਹਾਂ ਨਬੀ ਵੀ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?”

John 8:53 (UKJV) Are you greater than our father Abraham, which is dead? and the prophets are dead: whom make you yourself?

51ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਮੇਰੇ ਬਚਨਾਂ ਤੇ ਚੱਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।”

52ਯਹੂਦੀਆਂ ਨੇ ਕਿਹਾ, “ਹੁਣ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਭੂਤ ਹੈ! ਇਥੋਂ ਤੱਕ ਕਿ ਅਬਰਾਹਾਮ ਦੂਸਰੇ ਨਬੀ ਵੀ ਮਰ ਗਏ, ਪਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਮੇਰੇ ਬਚਨਾਂ ਤੇ ਚਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।

53ਕੀ ਤੁਸੀਂ ਸਾਡੇ ਪਿਤਾ ਅਬਰਾਹਾਮ ਤੋਂ ਵੱਡੇ ਹੋ? ਉਹ ਮਰ ਗਏ, ਅਤੇ ਇਸੇ ਤਰ੍ਹਾਂ ਨਬੀ ਵੀ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?”

54ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਆਪਣੀ ਵਡਿਆਈ ਕਰਦਾ ਹਾਂ, ਤਾਂ ਮੇਰੀ ਵਡਿਆਈ ਕੁਝ ਵੀ ਨਹੀਂ। ਮੇਰਾ ਪਿਤਾ, ਜਿਸ ਨੂੰ ਤੁਸੀਂ ਆਪਣਾ ਪਰਮੇਸ਼ਵਰ ਆਖਦੇ ਹੋ, ਉਹ ਮੇਰੀ ਵਡਿਆਈ ਕਰਦੇ ਹਨ।

55ਪਰ ਤੁਸੀਂ ਉਸ ਨੂੰ ਨਹੀਂ ਜਾਣਦੇ, ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਿਹਾ ਕਿ ਮੈਂ ਉਸ ਨੂੰ ਨਹੀਂ ਜਾਣਦਾ, ਤਾਂ ਮੈਂ ਤੁਹਾਡੇ ਤਰ੍ਹਾਂ ਝੂਠਾ ਠਹਿਰਾਂਗਾ, ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਨੂੰ ਮੰਨਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.