ਯੋਹਨ 8

ਪਰ ਤੁਸੀਂ ਉਸ ਨੂੰ ਨਹੀਂ ਜਾਣਦੇ, ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਿਹਾ ਕਿ ਮੈਂ ਉਸ ਨੂੰ ਨਹੀਂ ਜਾਣਦਾ, ਤਾਂ ਮੈਂ ਤੁਹਾਡੇ ਤਰ੍ਹਾਂ ਝੂਠਾ ਠਹਿਰਾਂਗਾ, ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਨੂੰ ਮੰਨਦਾ ਹਾਂ।

John 8:55 (UKJV) Yet all of you have not known him; but I know him: and if I should say, I know him not, I shall be a liar like unto you: but I know him, and keep his saying.

53ਕੀ ਤੁਸੀਂ ਸਾਡੇ ਪਿਤਾ ਅਬਰਾਹਾਮ ਤੋਂ ਵੱਡੇ ਹੋ? ਉਹ ਮਰ ਗਏ, ਅਤੇ ਇਸੇ ਤਰ੍ਹਾਂ ਨਬੀ ਵੀ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?”

54ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਆਪਣੀ ਵਡਿਆਈ ਕਰਦਾ ਹਾਂ, ਤਾਂ ਮੇਰੀ ਵਡਿਆਈ ਕੁਝ ਵੀ ਨਹੀਂ। ਮੇਰਾ ਪਿਤਾ, ਜਿਸ ਨੂੰ ਤੁਸੀਂ ਆਪਣਾ ਪਰਮੇਸ਼ਵਰ ਆਖਦੇ ਹੋ, ਉਹ ਮੇਰੀ ਵਡਿਆਈ ਕਰਦੇ ਹਨ।

55ਪਰ ਤੁਸੀਂ ਉਸ ਨੂੰ ਨਹੀਂ ਜਾਣਦੇ, ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਿਹਾ ਕਿ ਮੈਂ ਉਸ ਨੂੰ ਨਹੀਂ ਜਾਣਦਾ, ਤਾਂ ਮੈਂ ਤੁਹਾਡੇ ਤਰ੍ਹਾਂ ਝੂਠਾ ਠਹਿਰਾਂਗਾ, ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਬਚਨਾਂ ਨੂੰ ਮੰਨਦਾ ਹਾਂ।

56ਤੁਹਾਡੇ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਬਾਰੇ ਸੋਚ ਕੇ ਖੁਸ਼ ਸੀ; ਉਹਨਾਂ ਨੇ ਇਹ ਵੇਖਿਆ ਅਤੇ ਖੁਸ਼ ਹੋਏ।”

57ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਤੂੰ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.