33ਜੇ ਇਹ ਮਨੁੱਖ ਪਰਮੇਸ਼ਵਰ ਵੱਲੋਂ ਨਾ ਹੁੰਦਾ ਤਾਂ ਉਹ ਅਜਿਹਾ ਚਮਤਕਾਰ ਕਰਨ ਯੋਗ ਨਾ ਹੁੰਦਾ।”
34ਉਹਨਾਂ ਨੇ ਉੱਤਰ ਦਿੱਤਾ, “ਤੂੰ ਜਨਮ ਵੇਲੇ ਪਾਪ ਵਿੱਚ ਡੁੱਬਿਆ ਹੋਇਆ ਸੀ; ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ!” ਅਤੇ ਉਹਨਾਂ ਨੇ ਉਸ ਨੂੰ ਬਾਹਰ ਸੁੱਟ ਦਿੱਤਾ।
35ਯਿਸ਼ੂ ਨੇ ਸੁਣਿਆ ਕਿ ਉਹਨਾਂ ਯਹੂਦੀਆਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਹੈ, ਅਤੇ ਯਿਸ਼ੂ ਨੇ ਉਸ ਨੂੰ ਲੱਭਿਆ, ਤਾਂ ਉਸ ਨੂੰ ਕਿਹਾ, “ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ?”
36ਆਦਮੀ ਨੇ ਪੁੱਛਿਆ, “ਹੇ ਸ਼੍ਰੀਮਾਨ ਜੀ ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ।”
37ਯਿਸ਼ੂ ਨੇ ਕਿਹਾ, “ਤੂੰ ਹੁਣ ਉਸ ਨੂੰ ਵੇਖ ਲਿਆ ਹੈ; ਅਸਲ ਵਿੱਚ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ ਉਹ ਮਨੁੱਖ ਦਾ ਪੁੱਤਰ ਹੈ।”