38ਤਦ ਉਸ ਆਦਮੀ ਨੇ ਕਿਹਾ, “ਪ੍ਰਭੂ, ਮੈਂ ਵਿਸ਼ਵਾਸ ਕਰਦਾ ਹਾਂ!” ਅਤੇ ਉਸ ਨੇ ਯਿਸ਼ੂ ਦੀ ਅਰਾਧਨਾ ਕੀਤੀ।
39ਯਿਸ਼ੂ ਨੇ ਕਿਹਾ, “ਮੈਂ ਇਸ ਦੁਨੀਆਂ ਵਿੱਚ ਨਿਆਂ ਕਰਨ ਲਈ ਆਇਆ ਹਾਂ, ਤਾਂ ਜੋ ਅੰਨ੍ਹੇ ਵੇਖਣਗੇ ਅਤੇ ਜਿਹੜੇ ਲੋਕ ਵੇਖਦੇ ਹਨ ਉਹ ਅੰਨ੍ਹੇ ਹੋ ਜਾਣਗੇ।”
40ਉਸ ਦੇ ਨਾਲ ਕੁਝ ਫ਼ਰੀਸੀਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ ਅਤੇ ਪੁੱਛਿਆ, “ਕੀ ਅਸੀਂ ਵੀ ਅੰਨ੍ਹੇ ਹਾਂ?”
41ਯਿਸ਼ੂ ਨੇ ਕਿਹਾ, “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ; ਪਰ ਹੁਣ ਜਦੋਂ ਤੁਸੀਂ ਆਖਦੇ ਹੋ ਕਿ ਤੁਸੀਂ ਵੇਖ ਸਕਦੇ ਹੋ, ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”