10ਇਹ ਸੁਣ ਕੇ ਉਹ ਘਬਰਾ ਗਏ ਅਤੇ ਯੂਨਾਹ ਨੂੰ ਆਖਿਆ, ਤੂੰ ਇਹ ਕੀ ਕੀਤਾ ਹੈ? (ਕਿਉਂਕਿ ਯੂਨਾਹ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਾਹਵੇਹ ਦੀ ਹਜ਼ੂਰੀ ਤੋਂ ਭੱਜ ਰਿਹਾ ਸੀ।)
11ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਹੁਣ ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂਕਿ ਸਮੁੰਦਰ ਦੀਆਂ ਲਹਿਰਾਂ ਹੋਰ ਭਿਆਨਕ ਹੋ ਰਹੀਆਂ ਸਨ।
12ਯੂਨਾਹ ਨੇ ਆਖਿਆ, “ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ,” ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ। ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਵੱਡਾ ਤੂਫ਼ਾਨ ਮੇਰੇ ਕਾਰਨ ਤੁਹਾਡੇ ਉੱਤੇ ਆਇਆ ਹੈ।
13ਤਾਂ ਵੀ ਮਲਾਹਾਂ ਨੇ ਜਹਾਜ਼ ਨੂੰ ਕੰਢੇ ਤੱਕ ਲੈ ਜਾਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਰਿਹਾ ਸੀ।
14ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰ ਕੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਨਾਸ ਨਾ ਹੋਣ ਦਿਓ ਕਿਉਂ ਜੋ ਤੂੰ ਇਸ ਮਨੁੱਖ ਦੀ ਜਾਨ ਲੈ ਲਈ ਹੈ। ਸਾਡੇ ਤੇ ਕਿਸੇ ਬੇਕਸੂਰ ਦੀ ਹੱਤਿਆ ਦਾ ਦੋਸ਼ ਨਾ ਲਗਾਓ, ਕਿਉਂਕਿ ਤੁਸੀਂ ਉਹੀ ਕੀਤਾ ਜੋ ਤੁਹਾਨੂੰ ਪਸੰਦ ਸੀ।”