ਯੋਨਾਹ 1

ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰ ਕੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਨਾਸ ਨਾ ਹੋਣ ਦਿਓ ਕਿਉਂ ਜੋ ਤੂੰ ਇਸ ਮਨੁੱਖ ਦੀ ਜਾਨ ਲੈ ਲਈ ਹੈ। ਸਾਡੇ ਤੇ ਕਿਸੇ ਬੇਕਸੂਰ ਦੀ ਹੱਤਿਆ ਦਾ ਦੋਸ਼ ਨਾ ਲਗਾਓ, ਕਿਉਂਕਿ ਤੁਸੀਂ ਉਹੀ ਕੀਤਾ ਜੋ ਤੁਹਾਨੂੰ ਪਸੰਦ ਸੀ।”

Jonah 1:14 (UKJV) Wherefore they cried unto the LORD, and said, We plead to you, O LORD, we plead to you, let us not perish for this man's life, and lay not upon us innocent blood: for you, O LORD, have done as it pleased you.

12ਯੂਨਾਹ ਨੇ ਆਖਿਆ, “ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ,” ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ। ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਵੱਡਾ ਤੂਫ਼ਾਨ ਮੇਰੇ ਕਾਰਨ ਤੁਹਾਡੇ ਉੱਤੇ ਆਇਆ ਹੈ।

13ਤਾਂ ਵੀ ਮਲਾਹਾਂ ਨੇ ਜਹਾਜ਼ ਨੂੰ ਕੰਢੇ ਤੱਕ ਲੈ ਜਾਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਰਿਹਾ ਸੀ।

14ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰ ਕੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਨਾਸ ਨਾ ਹੋਣ ਦਿਓ ਕਿਉਂ ਜੋ ਤੂੰ ਇਸ ਮਨੁੱਖ ਦੀ ਜਾਨ ਲੈ ਲਈ ਹੈ। ਸਾਡੇ ਤੇ ਕਿਸੇ ਬੇਕਸੂਰ ਦੀ ਹੱਤਿਆ ਦਾ ਦੋਸ਼ ਨਾ ਲਗਾਓ, ਕਿਉਂਕਿ ਤੁਸੀਂ ਉਹੀ ਕੀਤਾ ਜੋ ਤੁਹਾਨੂੰ ਪਸੰਦ ਸੀ।”

15ਤਦ ਉਨ੍ਹਾਂ ਨੇ ਯੋਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਸ਼ਾਂਤ ਹੋ ਗਿਆ।

16ਇਸ ਕਾਰਨ ਉਹ ਮਨੁੱਖ ਯਾਹਵੇਹ ਤੋਂ ਬਹੁਤ ਡਰਦੇ ਸਨ ਅਤੇ ਉਨ੍ਹਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਸੁੱਖਣਾ ਵੀ ਸੁੱਖੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.