ਯੋਨਾਹ 1

ਜਹਾਜ਼ ਦਾ ਕਪਤਾਨ ਉਸ ਕੋਲ ਗਿਆ ਅਤੇ ਉਸ ਨੂੰ ਜਗਾਇਆ ਅਤੇ ਕਿਹਾ, “ਤੂੰ ਅਜਿਹੀ ਹਾਲਤ ਵਿੱਚ ਕਿਵੇਂ ਸੌਂ ਸਕਦਾ ਹੈਂ? ਉੱਠੋ ਅਤੇ ਆਪਣੇ ਪਰਮੇਸ਼ਵਰ ਨੂੰ ਪੁਕਾਰੋ! ਇਹ ਸੰਭਵ ਹੈ ਕਿ ਤੁਹਾਡਾ ਪਰਮੇਸ਼ਵਰ ਸਾਨੂੰ ਅਸੀਸ ਦੇਵੇ ਅਤੇ ਅਸੀਂ ਤਬਾਹੀ ਤੋਂ ਬਚ ਜਾਵਾਂਗੇ।”

Jonah 1:6 (UKJV) So the ship captain came to him, and said unto him, What mean you, O sleeper? arise, call upon your God, if so be that God will think upon us, that we perish not.

4ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ।

5ਸਾਰੇ ਮਲਾਹ ਡਰ ਗਏ ਅਤੇ ਹਰੇਕ ਆਪੋ-ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਲੱਦਿਆ ਸਮਾਨ ਨੂੰ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਹਾਜ਼ ਦਾ ਭਾਰ ਘੱਟ ਹੋ ਜਾਵੇ। ਪਰ ਇਸ ਸਮੇਂ ਯੋਨਾਹ ਕਿਸ਼ਤੀ ਦੇ ਹੇਠਾਂ ਡੂੰਘੀ ਨੀਂਦ ਵਿੱਚ ਲੇਟਿਆ ਹੋਇਆ ਸੀ।

6ਜਹਾਜ਼ ਦਾ ਕਪਤਾਨ ਉਸ ਕੋਲ ਗਿਆ ਅਤੇ ਉਸ ਨੂੰ ਜਗਾਇਆ ਅਤੇ ਕਿਹਾ, “ਤੂੰ ਅਜਿਹੀ ਹਾਲਤ ਵਿੱਚ ਕਿਵੇਂ ਸੌਂ ਸਕਦਾ ਹੈਂ? ਉੱਠੋ ਅਤੇ ਆਪਣੇ ਪਰਮੇਸ਼ਵਰ ਨੂੰ ਪੁਕਾਰੋ! ਇਹ ਸੰਭਵ ਹੈ ਕਿ ਤੁਹਾਡਾ ਪਰਮੇਸ਼ਵਰ ਸਾਨੂੰ ਅਸੀਸ ਦੇਵੇ ਅਤੇ ਅਸੀਂ ਤਬਾਹੀ ਤੋਂ ਬਚ ਜਾਵਾਂਗੇ।”

7ਤਦ ਮਲਾਹਾਂ ਨੇ ਇੱਕ-ਦੂਜੇ ਨੂੰ ਕਿਹਾ, “ਆਓ ਅਸੀਂ ਇਹ ਕਰੀਏ, ਗੁਣੇ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ।” ਤਦ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਾ ਯੋਨਾਹ ਦੇ ਨਾਮ ਉੱਤੇ ਪੈ ਗਿਆ।

8ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਸਾਨੂੰ ਦੱਸ ਕਿ ਸਾਡੇ ਉੱਤੇ ਇਹ ਬਿਪਤਾ ਕਿਸ ਦੇ ਕਾਰਨ ਆਈ ਹੈ? ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਕਿੱਥੋਂ ਆ ਰਹੇ ਹੋ? ਤੁਸੀਂ ਕਿਸ ਦੇਸ਼ ਅਤੇ ਕਿਸ ਜਾਤੀ ਨਾਲ ਸਬੰਧਤ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.