3ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।
4ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ।
5ਸਾਰੇ ਮਲਾਹ ਡਰ ਗਏ ਅਤੇ ਹਰੇਕ ਆਪੋ-ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਲੱਦਿਆ ਸਮਾਨ ਨੂੰ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਹਾਜ਼ ਦਾ ਭਾਰ ਘੱਟ ਹੋ ਜਾਵੇ। ਪਰ ਇਸ ਸਮੇਂ ਯੋਨਾਹ ਕਿਸ਼ਤੀ ਦੇ ਹੇਠਾਂ ਡੂੰਘੀ ਨੀਂਦ ਵਿੱਚ ਲੇਟਿਆ ਹੋਇਆ ਸੀ।
6ਜਹਾਜ਼ ਦਾ ਕਪਤਾਨ ਉਸ ਕੋਲ ਗਿਆ ਅਤੇ ਉਸ ਨੂੰ ਜਗਾਇਆ ਅਤੇ ਕਿਹਾ, “ਤੂੰ ਅਜਿਹੀ ਹਾਲਤ ਵਿੱਚ ਕਿਵੇਂ ਸੌਂ ਸਕਦਾ ਹੈਂ? ਉੱਠੋ ਅਤੇ ਆਪਣੇ ਪਰਮੇਸ਼ਵਰ ਨੂੰ ਪੁਕਾਰੋ! ਇਹ ਸੰਭਵ ਹੈ ਕਿ ਤੁਹਾਡਾ ਪਰਮੇਸ਼ਵਰ ਸਾਨੂੰ ਅਸੀਸ ਦੇਵੇ ਅਤੇ ਅਸੀਂ ਤਬਾਹੀ ਤੋਂ ਬਚ ਜਾਵਾਂਗੇ।”
7ਤਦ ਮਲਾਹਾਂ ਨੇ ਇੱਕ-ਦੂਜੇ ਨੂੰ ਕਿਹਾ, “ਆਓ ਅਸੀਂ ਇਹ ਕਰੀਏ, ਗੁਣੇ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ।” ਤਦ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਾ ਯੋਨਾਹ ਦੇ ਨਾਮ ਉੱਤੇ ਪੈ ਗਿਆ।