ਯੋਨਾਹ 1

ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।

Jonah 1:3 (UKJV) But Jonah rose up to flee unto Tarshish from the presence of the LORD, and went down to Joppa; and he found a ship going to Tarshish: so he paid the fare thereof, and went down into it, to go with them unto Tarshish from the presence of the LORD.

1ਯਾਹਵੇਹ ਦਾ ਬਚਨ ਅਮਿੱਤਾਈ ਦੇ ਪੁੱਤਰ ਯੋਨਾਹ ਕੋਲ ਆਇਆ:

2“ਉੱਠ, ਨੀਨਵਾਹ ਦੇ ਉਸ ਵੱਡੇ ਸ਼ਹਿਰ ਵਿੱਚ ਜਾ ਅਤੇ ਉਸ ਦੇ ਵਾਸੀਆਂ ਦੇ ਵਿਰੁੱਧ ਦੱਸ ਕਿਉਂ ਜੋ ਉਹਨਾਂ ਦੀ ਬਦੀ ਮੇਰੇ ਸਾਹਮਣੇ ਆ ਗਈ ਹੈ।”

3ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।

4ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ।

5ਸਾਰੇ ਮਲਾਹ ਡਰ ਗਏ ਅਤੇ ਹਰੇਕ ਆਪੋ-ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਲੱਦਿਆ ਸਮਾਨ ਨੂੰ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਹਾਜ਼ ਦਾ ਭਾਰ ਘੱਟ ਹੋ ਜਾਵੇ। ਪਰ ਇਸ ਸਮੇਂ ਯੋਨਾਹ ਕਿਸ਼ਤੀ ਦੇ ਹੇਠਾਂ ਡੂੰਘੀ ਨੀਂਦ ਵਿੱਚ ਲੇਟਿਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.