ਯੋਨਾਹ 1

“ਉੱਠ, ਨੀਨਵਾਹ ਦੇ ਉਸ ਵੱਡੇ ਸ਼ਹਿਰ ਵਿੱਚ ਜਾ ਅਤੇ ਉਸ ਦੇ ਵਾਸੀਆਂ ਦੇ ਵਿਰੁੱਧ ਦੱਸ ਕਿਉਂ ਜੋ ਉਹਨਾਂ ਦੀ ਬਦੀ ਮੇਰੇ ਸਾਹਮਣੇ ਆ ਗਈ ਹੈ।”

Jonah 1:2 (UKJV) Arise, go to Nineveh, that great city, and cry against it; for their wickedness has come up before me.

1ਯਾਹਵੇਹ ਦਾ ਬਚਨ ਅਮਿੱਤਾਈ ਦੇ ਪੁੱਤਰ ਯੋਨਾਹ ਕੋਲ ਆਇਆ:

2“ਉੱਠ, ਨੀਨਵਾਹ ਦੇ ਉਸ ਵੱਡੇ ਸ਼ਹਿਰ ਵਿੱਚ ਜਾ ਅਤੇ ਉਸ ਦੇ ਵਾਸੀਆਂ ਦੇ ਵਿਰੁੱਧ ਦੱਸ ਕਿਉਂ ਜੋ ਉਹਨਾਂ ਦੀ ਬਦੀ ਮੇਰੇ ਸਾਹਮਣੇ ਆ ਗਈ ਹੈ।”

3ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।

4ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.