8“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ ਉਹ ਪਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਜਾਂਦੇ ਹਨ।
9ਪਰ ਮੈਂ ਸ਼ੁਕਰਗੁਜ਼ਾਰ ਉਸਤਤ ਦੇ ਜੈਕਾਰੇ ਨਾਲ, ਤੇਰੇ ਲਈ ਬਲੀਦਾਨ ਚੜ੍ਹਾਵਾਂਗਾ। ਜੋ ਮੈਂ ਸੁੱਖਣਾ ਸੁੱਖੀ ਹੈ, ਮੈਂ ਉਸ ਨੂੰ ਪੂਰਾ ਕਰਾਂਗਾ। ਮੈਂ ਆਖਾਂਗਾ, ‘ਮੁਕਤੀ ਯਾਹਵੇਹ ਤੋਂ ਆਉਂਦੀ ਹੈ।’ ”
10ਅਤੇ ਯਾਹਵੇਹ ਨੇ ਮੱਛੀ ਨੂੰ ਹੁਕਮ ਦਿੱਤਾ, ਅਤੇ ਉਸਨੇ ਯੋਨਾਹ ਨੂੰ ਸੁੱਕੀ ਜ਼ਮੀਨ ਉੱਤੇ ਉਗਲ ਦਿੱਤੀ।