1ਤਦ ਯੋਨਾਹ ਨੂੰ ਦੂਜੀ ਵਾਰ ਯਾਹਵੇਹ ਦਾ ਬਚਨ ਆਇਆ:
2“ਨੀਨਵਾਹ ਦੇ ਵੱਡੇ ਸ਼ਹਿਰ ਵਿੱਚ ਜਾ ਕੇ ਉਸ ਸੰਦੇਸ਼ ਦਾ ਪ੍ਰਚਾਰ ਕਰ ਜੋ ਮੈਂ ਤੈਨੂੰ ਦਿੰਦਾ ਹਾਂ।”
3ਯੋਨਾਹ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਨੀਨਵਾਹ ਨੂੰ ਚਲਾ ਗਿਆ। ਹੁਣ ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ; ਜਿਸ ਵਿੱਚੋਂ ਲੰਘਣ ਦਾ ਰਾਸਤਾ ਤਿੰਨ ਦਿਨਾਂ ਸੀ।