ਯੋਨਾਹ 2

ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।

Jonah 2:3 (UKJV) For you had cast me into the deep, in the midst of the seas; and the floods compassed me about: all your billows and your waves passed over me.

1ਮੱਛੀ ਦੇ ਅੰਦਰੋਂ ਯੋਨਾਹ ਨੇ ਆਪਣੇ ਯਾਹਵੇਹ ਨੂੰ ਪ੍ਰਾਰਥਨਾ ਕੀਤੀ।

2ਉਸ ਨੇ ਕਿਹਾ, “ਮੈਂ ਆਪਣੀ ਬਿਪਤਾ ਵਿੱਚ ਯਾਹਵੇਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਆਵਾਜ਼ ਸੁਣੀ।

3ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।

4ਮੈਂ ਆਖਿਆ, ‘ਮੈਂ ਤੁਹਾਡੀ ਨਜ਼ਰ ਤੋਂ ਦੂਰ ਕੀਤਾ ਗਿਆ ਹਾਂ; ਫੇਰ ਵੀ ਮੈਂ ਤੇਰੇ ਪਵਿੱਤਰ ਭਵਨ ਵੱਲ ਮੁੜ ਕੇ ਦੇਖਾਂਗਾ।’

5ਪਾਣੀਆਂ ਨੇ ਮੈਨੂੰ ਡਰਾਇਆ, ਡੂੰਘੇ ਪਾਣੀ ਨੇ ਮੈਨੂੰ ਘੇਰ ਲਿਆ। ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.