4ਮੈਂ ਆਖਿਆ, ‘ਮੈਂ ਤੁਹਾਡੀ ਨਜ਼ਰ ਤੋਂ ਦੂਰ ਕੀਤਾ ਗਿਆ ਹਾਂ; ਫੇਰ ਵੀ ਮੈਂ ਤੇਰੇ ਪਵਿੱਤਰ ਭਵਨ ਵੱਲ ਮੁੜ ਕੇ ਦੇਖਾਂਗਾ।’
5ਪਾਣੀਆਂ ਨੇ ਮੈਨੂੰ ਡਰਾਇਆ, ਡੂੰਘੇ ਪਾਣੀ ਨੇ ਮੈਨੂੰ ਘੇਰ ਲਿਆ। ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ।
6ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ, ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ, ਪਰ ਹੇ ਯਹੋਵਾਹ! ਮੇਰੇ ਪਰਮੇਸ਼ਵਰ ਤੂੰ ਮੇਰੀ ਜਾਨ ਨੂੰ ਟੋਏ ਵਿੱਚੋਂ ਉੱਪਰ ਲਿਆਇਆ।
7“ਜਦੋਂ ਮੇਰੀ ਜ਼ਿੰਦਗੀ ਖ਼ਤਮ ਹੋ ਰਹੀ ਸੀ, ਮੈਂ ਯਾਹਵੇਹ ਤੈਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ, ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।
8“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ ਉਹ ਪਰਮੇਸ਼ਵਰ ਦੇ ਪਿਆਰ ਤੋਂ ਦੂਰ ਹੋ ਜਾਂਦੇ ਹਨ।