ਯੋਨਾਹ 3

ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ।

Jonah 3:6 (UKJV) For word came unto the king of Nineveh, and he arose from his throne, and he laid his robe from him, and covered him with sackcloth, and sat in ashes.

4ਯੋਨਾਹ ਨੇ ਸ਼ਹਿਰ ਵਿੱਚ ਇੱਕ ਦਿਨ ਦਾ ਸਫ਼ਰ ਸ਼ੁਰੂ ਕਰਕੇ ਇਹ ਐਲਾਨ ਕੀਤਾ, “ਹੋਰ ਚਾਲੀ ਦਿਨਾਂ ਤੱਕ ਨੀਨਵਾਹ ਤਬਾਹ ਕੀਤਾ ਜਾਵੇਗਾ।”

5ਨੀਨਵਾਹ ਦੇ ਲੋਕਾਂ ਨੇ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ। ਵਰਤ ਦੀ ਘੋਸ਼ਣਾ ਕੀਤੀ ਗਈ, ਅਤੇ ਸਭਨਾਂ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਪੜ ਪਾ ਲਏ।

6ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ।

7ਤਦ ਉਸ ਨੇ ਨੀਨਵਾਹ ਵਿੱਚ ਇਹ ਘੋਸ਼ਣਾ ਕਰਵਾਈ: “ਰਾਜੇ ਅਤੇ ਉਸ ਦੇ ਅਹਿਲਕਾਰਾਂ ਦੇ ਹੁਕਮ ਨਾਲ: “ਮਨੁੱਖ ਜਾਂ ਜਾਨਵਰ, ਝੁੰਡ ਜਾਂ ਇੱਜੜ, ਕਿਸੇ ਵੀ ਚੀਜ਼ ਦਾ ਸੁਆਦ ਨਾ ਲੈਣ ਦਿਓ। ਉਨ੍ਹਾਂ ਨੂੰ ਖਾਣ ਜਾਂ ਪੀਣ ਨਾ ਦਿਓ।

8ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ-ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.