3ਯੋਨਾਹ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਨੀਨਵਾਹ ਨੂੰ ਚਲਾ ਗਿਆ। ਹੁਣ ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ; ਜਿਸ ਵਿੱਚੋਂ ਲੰਘਣ ਦਾ ਰਾਸਤਾ ਤਿੰਨ ਦਿਨਾਂ ਸੀ।
4ਯੋਨਾਹ ਨੇ ਸ਼ਹਿਰ ਵਿੱਚ ਇੱਕ ਦਿਨ ਦਾ ਸਫ਼ਰ ਸ਼ੁਰੂ ਕਰਕੇ ਇਹ ਐਲਾਨ ਕੀਤਾ, “ਹੋਰ ਚਾਲੀ ਦਿਨਾਂ ਤੱਕ ਨੀਨਵਾਹ ਤਬਾਹ ਕੀਤਾ ਜਾਵੇਗਾ।”
5ਨੀਨਵਾਹ ਦੇ ਲੋਕਾਂ ਨੇ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ। ਵਰਤ ਦੀ ਘੋਸ਼ਣਾ ਕੀਤੀ ਗਈ, ਅਤੇ ਸਭਨਾਂ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਪੜ ਪਾ ਲਏ।
6ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ।
7ਤਦ ਉਸ ਨੇ ਨੀਨਵਾਹ ਵਿੱਚ ਇਹ ਘੋਸ਼ਣਾ ਕਰਵਾਈ: “ਰਾਜੇ ਅਤੇ ਉਸ ਦੇ ਅਹਿਲਕਾਰਾਂ ਦੇ ਹੁਕਮ ਨਾਲ: “ਮਨੁੱਖ ਜਾਂ ਜਾਨਵਰ, ਝੁੰਡ ਜਾਂ ਇੱਜੜ, ਕਿਸੇ ਵੀ ਚੀਜ਼ ਦਾ ਸੁਆਦ ਨਾ ਲੈਣ ਦਿਓ। ਉਨ੍ਹਾਂ ਨੂੰ ਖਾਣ ਜਾਂ ਪੀਣ ਨਾ ਦਿਓ।