8ਜਦੋਂ ਸੂਰਜ ਚੜ੍ਹਿਆ ਤਾਂ ਪਰਮੇਸ਼ਵਰ ਨੇ ਪੂਰਬ ਦੀ ਤੇਜ਼ ਹਵਾ ਵਗਾਈ ਅਤੇ ਸੂਰਜ ਦੀ ਧੁੱਪ ਯੋਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ, “ਮੇਰੇ ਲਈ ਜੀਣ ਨਾਲੋਂ ਮਰਨਾ ਚੰਗਾ ਹੋਵੇਗਾ।”
9ਪਰ ਪਰਮੇਸ਼ਵਰ ਨੇ ਯੋਨਾਹ ਨੂੰ ਆਖਿਆ, “ਕੀ ਇਹ ਤੇਰੇ ਲਈ ਠੀਕ ਹੈ ਕਿ ਤੂੰ ਪੌਦੇ ਉੱਤੇ ਗੁੱਸੇ ਹੋਵੋ?” ਅੱਗੋਂ ਯੋਨਾਹ ਨੇ ਕਿਹਾ, “ਹਾਂ, ਮੈਂ ਬਹੁਤ ਗੁੱਸੇ ਵਿੱਚ ਹਾਂ, ਕਾਸ਼ ਮੈਂ ਮਰ ਜਾਵਾਂ।”
10ਪਰ ਯਾਹਵੇਹ ਨੇ ਕਿਹਾ, “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ।
11ਅਤੇ ਕੀ ਮੈਨੂੰ ਨੀਨਵਾਹ ਦੇ ਮਹਾਨ ਸ਼ਹਿਰ ਲਈ ਚਿੰਤਾ ਨਹੀਂ ਹੋਣੀ ਚਾਹੀਦੀ, ਜਿਸ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਹੱਥ ਨੂੰ ਆਪਣੇ ਖੱਬੇ ਤੋਂ ਨਹੀਂ ਦੱਸ ਸਕਦੇ ਅਤੇ ਬਹੁਤ ਸਾਰੇ ਜਾਨਵਰ ਵੀ ਹਨ?”