ਯਹੂਦਾਹ 1

ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫ਼ਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।

Jude 1:12 (UKJV) These are spots in your feasts of love, when they feast with you, feeding themselves without fear: clouds they are without water, carried about of winds; trees whose fruit withers, without fruit, twice dead, plucked up by the roots;

10ਫਿਰ ਵੀ ਇਹ ਲੋਕ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ, ਅਤੇ ਜੋ ਕੁਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ਼ ਹੋ ਜਾਂਦੇ ਹਨ।

11ਉਨ੍ਹਾਂ ਉੱਤੇ ਹਾਏ! ਉਨ੍ਹਾਂ ਨੇ ਕਾਇਨ ਦਾ ਰਸਤਾ ਅਪਣਾਇਆ ਹੈ; ਮੁਨਾਫ਼ੇ ਦੇ ਲਈ ਉਹ ਬਿਲਆਮ ਦੇ ਭਰਮ ਵਿੱਚ ਭੱਜੇ ਹਨ; ਉਹ ਕੋਰਾਹ ਦੀ ਬਗਾਵਤ ਵਿੱਚ ਤਬਾਹ ਹੋ ਗਏ ਸਨ।

12ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫ਼ਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।

13ਉਹ ਸਮੁੰਦਰ ਦੀਆਂ ਜੰਗਲੀ ਲਹਿਰਾਂ ਦੇ ਸਮਾਨ ਹਨ, ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੇ ਹਨ; ਇਹ ਭਟਕਣ ਵਾਲੇ ਤਾਰੇ ਹਨ, ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ।

14ਹਨੋਖ, ਆਦਮ ਤੋਂ ਸੱਤਵੀਂ ਪੀਹੜੀ ਦਾ ਸੀ, ਜਿਸ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ: “ਕਿ ਵੇਖੋ, ਪ੍ਰਭੂ ਆਪਣੇ ਲੱਖਾਂ ਪਵਿੱਤਰ ਲੋਕਾਂ ਨਾਲ ਆ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.