9ਪਰ ਪਰਮੇਸ਼ਵਰ ਦਾ ਇੱਕ ਮਹਾਂ ਦੂਤ ਮਿਕਾਏਲ, ਜਦੋਂ ਉਹ ਦੁਸ਼ਟ ਨਾਲ ਮੋਸ਼ੇਹ ਦੀ ਲਾਸ਼ ਬਾਰੇ ਵਿਵਾਦ ਕਰ ਰਿਹਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਪਰ ਇਹ ਕਿਹਾ, “ਪ੍ਰਭੂ ਤੈਨੂੰ ਆਪ ਝਿੜਕੇ!”
10ਫਿਰ ਵੀ ਇਹ ਲੋਕ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ, ਅਤੇ ਜੋ ਕੁਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ਼ ਹੋ ਜਾਂਦੇ ਹਨ।
11ਉਨ੍ਹਾਂ ਉੱਤੇ ਹਾਏ! ਉਨ੍ਹਾਂ ਨੇ ਕਾਇਨ ਦਾ ਰਸਤਾ ਅਪਣਾਇਆ ਹੈ; ਮੁਨਾਫ਼ੇ ਦੇ ਲਈ ਉਹ ਬਿਲਆਮ ਦੇ ਭਰਮ ਵਿੱਚ ਭੱਜੇ ਹਨ; ਉਹ ਕੋਰਾਹ ਦੀ ਬਗਾਵਤ ਵਿੱਚ ਤਬਾਹ ਹੋ ਗਏ ਸਨ।
12ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫ਼ਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।
13ਉਹ ਸਮੁੰਦਰ ਦੀਆਂ ਜੰਗਲੀ ਲਹਿਰਾਂ ਦੇ ਸਮਾਨ ਹਨ, ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੇ ਹਨ; ਇਹ ਭਟਕਣ ਵਾਲੇ ਤਾਰੇ ਹਨ, ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ।