17ਪਰ ਹੇ ਪਿਆਰੇ ਮਿੱਤਰੋ, ਯਾਦ ਰੱਖੋ ਕਿ ਇਹ ਗੱਲਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ।
18ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਕਿ ਅੰਤ ਦੇ ਸਮੇਂ ਵਿੱਚ ਮਖੌਲ ਕਰਨ ਵਾਲੇ ਹੋਣਗੇ ਜੋ ਆਪਣੀਆਂ ਖੁਦ ਦੀਆਂ ਦੁਸ਼ਟ ਇੱਛਾਵਾਂ ਦੇ ਅਨੁਸਾਰ ਚੱਲਣਗੇ।”
19ਇਹ ਉਹ ਲੋਕ ਹਨ ਜੋ ਤੁਹਾਡੇ ਵਿੱਚ ਫੁੱਟਾ ਪਾਉਂਦੇ ਹਨ, ਜਿਹੜੇ ਸਰੀਰਕ ਹਨ, ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ।
20ਹੇ ਪਿਆਰੇ ਮਿੱਤਰੋ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ।
21ਆਪਣੇ ਆਪ ਨੂੰ ਪਰਮੇਸ਼ਵਰ ਦੇ ਪਿਆਰ ਵਿੱਚ ਬਣਾਈ ਰੱਖੋ ਕਿਉਂਕਿ ਤੁਸੀਂ ਸਾਡੇ ਸਦੀਵੀ ਜੀਵਨ ਲਿਆਉਣ ਲਈ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।