ਯਹੂਦਾਹ 1

ਇਸੇ ਤਰ੍ਹਾਂ, ਆਪਣੇ ਸੁਪਨਿਆਂ ਦੇ ਜ਼ੋਰ ਤੇ, ਇਹ ਅਧਰਮੀ ਲੋਕ ਆਪਣੇ ਸਰੀਰ ਨੂੰ ਭਰਿਸ਼ਟ ਕਰਦੇ ਹਨ, ਹਕੂਮਤਾਂ ਨੂੰ ਤੁਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ।

Jude 1:8 (UKJV) Likewise also these filthy dreamers defile the flesh, despise dominion, and speak evil of dignities.

6ਅਤੇ ਪਰਮੇਸ਼ਵਰ ਨੇ ਦੂਤਾਂ ਨੂੰ ਜਿਨ੍ਹਾਂ ਨੇ ਆਪਣਾ ਅਹੁਦਾ ਕਾਇਮ ਨਹੀਂ ਰੱਖਿਆ ਬਲਕਿ ਉਨ੍ਹਾਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਸੀ। ਉਨ੍ਹਾਂ ਨੂੰ ਉਸ ਨੇ ਘੁੱਪ ਹਨੇਰੇ ਵਿੱਚ ਰੱਖਿਆ ਹੈ, ਅਤੇ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਦੇ ਲਈ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ।

7ਇਸੇ ਤਰ੍ਹਾਂ, ਸੋਦੋਮ ਅਤੇ ਅਮੂਰਾਹ ਅਤੇ ਆਸ-ਪਾਸ ਦੇ ਕਸਬਿਆਂ ਨੇ ਆਪਣੇ ਆਪ ਨੂੰ ਜਿਨਸੀ ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਦੇ ਹਵਾਲੇ ਕਰ ਦਿੱਤਾ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਨਮੂਨੇ ਵਜੋਂ ਸੇਵਾ ਕਰਦੇ ਹਨ ਜੋ ਸਦੀਪਕ ਅੱਗ ਦੀ ਸਜ਼ਾ ਭੋਗਦੇ ਹਨ।

8ਇਸੇ ਤਰ੍ਹਾਂ, ਆਪਣੇ ਸੁਪਨਿਆਂ ਦੇ ਜ਼ੋਰ ਤੇ, ਇਹ ਅਧਰਮੀ ਲੋਕ ਆਪਣੇ ਸਰੀਰ ਨੂੰ ਭਰਿਸ਼ਟ ਕਰਦੇ ਹਨ, ਹਕੂਮਤਾਂ ਨੂੰ ਤੁਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ।

9ਪਰ ਪਰਮੇਸ਼ਵਰ ਦਾ ਇੱਕ ਮਹਾਂ ਦੂਤ ਮਿਕਾਏਲ, ਜਦੋਂ ਉਹ ਦੁਸ਼ਟ ਨਾਲ ਮੋਸ਼ੇਹ ਦੀ ਲਾਸ਼ ਬਾਰੇ ਵਿਵਾਦ ਕਰ ਰਿਹਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਪਰ ਇਹ ਕਿਹਾ, “ਪ੍ਰਭੂ ਤੈਨੂੰ ਆਪ ਝਿੜਕੇ!”

10ਫਿਰ ਵੀ ਇਹ ਲੋਕ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ, ਅਤੇ ਜੋ ਕੁਝ ਬੇਅਕਲ ਪਸ਼ੂਆਂ ਵਰਗੇ ਸੁਭਾਅ ਨਾਲ ਹੀ ਜਾਣਦੇ ਹਨ, ਉਸ ਵਿੱਚ ਨਾਸ਼ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.