ਨਿਆਈਂ 1

ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਜਾਵੇਗਾ, ਮੈਂ ਸਾਰਾ ਦੇਸ਼ ਉਸਦੇ ਹੱਥ ਵਿੱਚ ਦੇ ਦਿੱਤਾ ਹੈ।”

Judges 1:2 (UKJV) And the LORD said, Judah shall go up: behold, I have delivered the land into his hand.

1ਯੇਹੋਸ਼ੁਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਯਾਹਵੇਹ ਨੂੰ ਪੁੱਛਿਆ, “ਸਾਡੇ ਵਿੱਚੋਂ ਕੌਣ ਕਨਾਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇਗਾ?”

2ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਜਾਵੇਗਾ, ਮੈਂ ਸਾਰਾ ਦੇਸ਼ ਉਸਦੇ ਹੱਥ ਵਿੱਚ ਦੇ ਦਿੱਤਾ ਹੈ।”

3ਤਦ ਯਹੂਦਾਹ ਦੇ ਬੰਦਿਆਂ ਨੇ ਆਪਣੇ ਇਸਰਾਏਲੀ ਭਰਾਂ ਸ਼ਿਮਓਨੀਆਂ ਨੂੰ ਆਖਿਆ, “ਸਾਡੇ ਹਿੱਸੇ ਦੀ ਵੰਡ ਵਿੱਚ ਸਾਡੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਹਿੱਸੇ ਦੀ ਵੰਡ ਵਿੱਚ ਤੁਹਾਡੇ ਨਾਲ ਆਵੇਗੇ।” ਇਸ ਲਈ ਸ਼ਿਮਓਨ ਦਾ ਵੰਸ਼ ਯਹੂਦਾਹ ਨਾਲ ਗਿਆ।

4ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.