ਨਿਆਈਂ 1

ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ।

Judges 1:4 (UKJV) And Judah went up; and the LORD delivered the Canaanites and the Perizzites into their hand: and they slew of them in Bezek ten thousand men.

2ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਜਾਵੇਗਾ, ਮੈਂ ਸਾਰਾ ਦੇਸ਼ ਉਸਦੇ ਹੱਥ ਵਿੱਚ ਦੇ ਦਿੱਤਾ ਹੈ।”

3ਤਦ ਯਹੂਦਾਹ ਦੇ ਬੰਦਿਆਂ ਨੇ ਆਪਣੇ ਇਸਰਾਏਲੀ ਭਰਾਂ ਸ਼ਿਮਓਨੀਆਂ ਨੂੰ ਆਖਿਆ, “ਸਾਡੇ ਹਿੱਸੇ ਦੀ ਵੰਡ ਵਿੱਚ ਸਾਡੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਹਿੱਸੇ ਦੀ ਵੰਡ ਵਿੱਚ ਤੁਹਾਡੇ ਨਾਲ ਆਵੇਗੇ।” ਇਸ ਲਈ ਸ਼ਿਮਓਨ ਦਾ ਵੰਸ਼ ਯਹੂਦਾਹ ਨਾਲ ਗਿਆ।

4ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ।

5ਬੇਜ਼ੇਕ ਵਿੱਚ ਉਹਨਾਂ ਨੇ ਅਦੋਨੀ-ਬੇਜ਼ੇਕ ਲੱਭ ਲਿਆਂ ਅਤੇ ਉਸ ਦੇ ਵਿਰੁੱਧ ਯੁੱਧ ਕੀਤਾ ਅਤੇ ਕਨਾਨੀਆਂ ਪਰਿੱਜ਼ੀਆਂ ਨੂੰ ਮਾਰ ਦਿੱਤਾ।

6ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.