3ਤਦ ਯਹੂਦਾਹ ਦੇ ਬੰਦਿਆਂ ਨੇ ਆਪਣੇ ਇਸਰਾਏਲੀ ਭਰਾਂ ਸ਼ਿਮਓਨੀਆਂ ਨੂੰ ਆਖਿਆ, “ਸਾਡੇ ਹਿੱਸੇ ਦੀ ਵੰਡ ਵਿੱਚ ਸਾਡੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਹਿੱਸੇ ਦੀ ਵੰਡ ਵਿੱਚ ਤੁਹਾਡੇ ਨਾਲ ਆਵੇਗੇ।” ਇਸ ਲਈ ਸ਼ਿਮਓਨ ਦਾ ਵੰਸ਼ ਯਹੂਦਾਹ ਨਾਲ ਗਿਆ।
4ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ।
5ਬੇਜ਼ੇਕ ਵਿੱਚ ਉਹਨਾਂ ਨੇ ਅਦੋਨੀ-ਬੇਜ਼ੇਕ ਲੱਭ ਲਿਆਂ ਅਤੇ ਉਸ ਦੇ ਵਿਰੁੱਧ ਯੁੱਧ ਕੀਤਾ ਅਤੇ ਕਨਾਨੀਆਂ ਪਰਿੱਜ਼ੀਆਂ ਨੂੰ ਮਾਰ ਦਿੱਤਾ।
6ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।
7ਤਦ ਅਦੋਨੀ-ਬੇਜ਼ੇਕ ਨੇ ਕਿਹਾ, “ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਸੀ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।” ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।