ਨਿਆਈਂ 1

ਤਦ ਅਦੋਨੀ-ਬੇਜ਼ੇਕ ਨੇ ਕਿਹਾ, “ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਸੀ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।” ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।

Judges 1:7 (UKJV) And Adonibezek said, Threescore and ten kings, having their thumbs and their great toes cut off, gathered their food under my table: as I have done, so God has requited me. And they brought him to Jerusalem, and there he died.

5ਬੇਜ਼ੇਕ ਵਿੱਚ ਉਹਨਾਂ ਨੇ ਅਦੋਨੀ-ਬੇਜ਼ੇਕ ਲੱਭ ਲਿਆਂ ਅਤੇ ਉਸ ਦੇ ਵਿਰੁੱਧ ਯੁੱਧ ਕੀਤਾ ਅਤੇ ਕਨਾਨੀਆਂ ਪਰਿੱਜ਼ੀਆਂ ਨੂੰ ਮਾਰ ਦਿੱਤਾ।

6ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।

7ਤਦ ਅਦੋਨੀ-ਬੇਜ਼ੇਕ ਨੇ ਕਿਹਾ, “ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਸੀ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।” ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।

8ਯਹੂਦਾਹ ਦੇ ਬੰਦਿਆਂ ਨੇ ਯੇਰੂਸ਼ਲੇਮ ਉੱਤੇ ਵੀ ਹਮਲਾ ਕੀਤਾ ਅਤੇ ਇਸਨੂੰ ਜਿੱਤ ਲਿਆ। ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।

9ਉਸ ਤੋਂ ਬਾਅਦ, ਯਹੂਦਾਹ ਪਹਾੜੀ ਦੇਸ਼, ਨੇਗੇਵ ਅਤੇ ਪੱਛਮੀ ਤਲਹਟੀ ਵਿੱਚ ਰਹਿੰਦੇ ਕਨਾਨੀਆਂ ਨਾਲ ਲੜਨ ਲਈ ਹੇਠਾਂ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.