ਨਿਆਈਂ 1

ਯਹੂਦਾਹ ਦੇ ਬੰਦਿਆਂ ਨੇ ਯੇਰੂਸ਼ਲੇਮ ਉੱਤੇ ਵੀ ਹਮਲਾ ਕੀਤਾ ਅਤੇ ਇਸਨੂੰ ਜਿੱਤ ਲਿਆ। ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।

Judges 1:8 (UKJV) Now the children of Judah had fought against Jerusalem, and had taken it, and smitten it with the edge of the sword, and set the city on fire.

6ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।

7ਤਦ ਅਦੋਨੀ-ਬੇਜ਼ੇਕ ਨੇ ਕਿਹਾ, “ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਸੀ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।” ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।

8ਯਹੂਦਾਹ ਦੇ ਬੰਦਿਆਂ ਨੇ ਯੇਰੂਸ਼ਲੇਮ ਉੱਤੇ ਵੀ ਹਮਲਾ ਕੀਤਾ ਅਤੇ ਇਸਨੂੰ ਜਿੱਤ ਲਿਆ। ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।

9ਉਸ ਤੋਂ ਬਾਅਦ, ਯਹੂਦਾਹ ਪਹਾੜੀ ਦੇਸ਼, ਨੇਗੇਵ ਅਤੇ ਪੱਛਮੀ ਤਲਹਟੀ ਵਿੱਚ ਰਹਿੰਦੇ ਕਨਾਨੀਆਂ ਨਾਲ ਲੜਨ ਲਈ ਹੇਠਾਂ ਚਲੇ ਗਏ।

10ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹੇਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਲਈ ਗਿਆ। ਹਰਬੋਨ ਦਾ ਨਾਮ ਪਹਿਲਾ ਕਿਰਯਥ ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.