ਨਿਆਈਂ 1

ਨਾ ਹੀ ਜ਼ਬੂਲੁਨ ਨੇ ਕਿਤਰੋਨ ਜਾਂ ਨਹਲੋਲ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਇਸ ਲਈ ਇਹ ਕਨਾਨੀ ਉਹਨਾਂ ਵਿੱਚ ਰਹਿੰਦੇ ਸਨ, ਪਰ ਜ਼ਬੂਲੁਨ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।

Judges 1:30 (UKJV) Neither did Zebulun drive out the inhabitants of Kitron, nor the inhabitants of Nahalol; but the Canaanites dwelt among them, and became tributaries.

28ਜਦੋਂ ਇਸਰਾਏਲ ਮਜ਼ਬੂਤ ਹੋ ਗਏ, ਤਾਂ ਉਹ ਕਨਾਨੀਆਂ ਕੋਲੋ ਜ਼ਬਰਦਸਤੀ ਮਜ਼ਦੂਰੀ ਕਰਵਾਉਂਦੇ ਸਨ, ਪਰ ਉਹਨਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।

29ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ।

30ਨਾ ਹੀ ਜ਼ਬੂਲੁਨ ਨੇ ਕਿਤਰੋਨ ਜਾਂ ਨਹਲੋਲ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਇਸ ਲਈ ਇਹ ਕਨਾਨੀ ਉਹਨਾਂ ਵਿੱਚ ਰਹਿੰਦੇ ਸਨ, ਪਰ ਜ਼ਬੂਲੁਨ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।

31ਨਾ ਹੀ ਆਸ਼ੇਰ ਨੇ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹੇਲਬਾਹ, ਅਫੀਕ ਜਾਂ ਰੇਹੋਬ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ।

32ਸਗੋਂ ਆਸ਼ੇਰੀ ਲੋਕ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.