ਨਿਆਈਂ 1

ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ।

Judges 1:29 (UKJV) Neither did Ephraim drive out the Canaanites that dwelt in Gezer; but the Canaanites dwelt in Gezer among them.

27ਪਰ ਮਨੱਸ਼ੇਹ ਨੇ ਬੈਥ ਸ਼ਾਨ, ਤਾਨਾਖ, ਦੋਰ, ਯਿਬਲਾਮ, ਮਗਿੱਦੋ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਨਹੀਂ ਕੱਢਿਆ ਕਿਉਂਕਿ ਕਨਾਨੀਆਂ ਨੇ ਉਸ ਧਰਤੀ ਉੱਤੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।

28ਜਦੋਂ ਇਸਰਾਏਲ ਮਜ਼ਬੂਤ ਹੋ ਗਏ, ਤਾਂ ਉਹ ਕਨਾਨੀਆਂ ਕੋਲੋ ਜ਼ਬਰਦਸਤੀ ਮਜ਼ਦੂਰੀ ਕਰਵਾਉਂਦੇ ਸਨ, ਪਰ ਉਹਨਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।

29ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ।

30ਨਾ ਹੀ ਜ਼ਬੂਲੁਨ ਨੇ ਕਿਤਰੋਨ ਜਾਂ ਨਹਲੋਲ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਇਸ ਲਈ ਇਹ ਕਨਾਨੀ ਉਹਨਾਂ ਵਿੱਚ ਰਹਿੰਦੇ ਸਨ, ਪਰ ਜ਼ਬੂਲੁਨ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।

31ਨਾ ਹੀ ਆਸ਼ੇਰ ਨੇ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹੇਲਬਾਹ, ਅਫੀਕ ਜਾਂ ਰੇਹੋਬ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.