25ਇਸ ਲਈ ਉਸਨੇ ਉਹਨਾਂ ਨੂੰ ਰਾਹ ਦਿਖਾਇਆ ਅਤੇ ਉਹਨਾਂ ਨੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ, ਪਰ ਉਸ ਆਦਮੀ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਚਾਇਆ।
26ਫਿਰ ਉਹ ਹਿੱਤੀਆਂ ਦੇ ਦੇਸ਼ ਵਿੱਚ ਗਿਆ, ਜਿੱਥੇ ਉਸਨੇ ਇੱਕ ਸ਼ਹਿਰ ਵਸਾਇਆ ਅਤੇ ਉਸਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸਦਾ ਇਹ ਨਾਮ ਹੈ।
27ਪਰ ਮਨੱਸ਼ੇਹ ਨੇ ਬੈਥ ਸ਼ਾਨ, ਤਾਨਾਖ, ਦੋਰ, ਯਿਬਲਾਮ, ਮਗਿੱਦੋ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਨਹੀਂ ਕੱਢਿਆ ਕਿਉਂਕਿ ਕਨਾਨੀਆਂ ਨੇ ਉਸ ਧਰਤੀ ਉੱਤੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।
28ਜਦੋਂ ਇਸਰਾਏਲ ਮਜ਼ਬੂਤ ਹੋ ਗਏ, ਤਾਂ ਉਹ ਕਨਾਨੀਆਂ ਕੋਲੋ ਜ਼ਬਰਦਸਤੀ ਮਜ਼ਦੂਰੀ ਕਰਵਾਉਂਦੇ ਸਨ, ਪਰ ਉਹਨਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।
29ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ।