31ਨਾ ਹੀ ਆਸ਼ੇਰ ਨੇ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹੇਲਬਾਹ, ਅਫੀਕ ਜਾਂ ਰੇਹੋਬ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ।
32ਸਗੋਂ ਆਸ਼ੇਰੀ ਲੋਕ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਸੀ।
33ਨਾ ਹੀ ਨਫ਼ਤਾਲੀ ਨੇ ਬੈਥ ਸ਼ੇਮੇਸ਼ ਜਾਂ ਬੈਥ ਅਨਾਥ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ, ਅਤੇ ਨਫ਼ਤਾਲੀ ਵੀ ਦੇਸ਼ ਦੇ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ, ਪਰ ਬੈਥ ਸ਼ਮੇਸ਼ ਅਤੇ ਬੈਥ ਅਨਾਥ ਦੇ ਵਾਸੀ, ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।
34ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭਜਾ ਦਿੱਤਾ, ਅਤੇ ਉਹਨਾਂ ਨੂੰ ਮੈਦਾਨ ਵਿੱਚ ਨਹੀਂ ਆਉਣ ਦਿੱਤਾ।
35ਅਤੇ ਅਮੋਰੀਆਂ ਨੇ ਵੀ ਹੇਰੇਸ ਪਰਬਤ, ਅੱਯਾਲੋਨ ਅਤੇ ਸ਼ਾਲਬੀਮ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ, ਪਰ ਯੋਸੇਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।