ਨਿਆਈਂ 11

ਜਦੋਂ ਉਸਨੇ ਉਸਨੂੰ ਦੇਖਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਰੋਇਆ, “ਹਾਏ, ਮੇਰੀ ਬੇਟੀ! ਤੂੰ ਮੈਨੂੰ ਮਾਰ ਦਿੱਤਾ ਹੈ ਅਤੇ ਮੈਂ ਤਬਾਹ ਹੋ ਗਿਆ ਹਾਂ। ਮੈਂ ਯਾਹਵੇਹ ਅੱਗੇ ਸੁੱਖਣਾ ਸੁੱਖੀ ਹੈ ਜਿਸ ਨੂੰ ਮੈਂ ਤੋੜ ਨਹੀਂ ਸਕਦਾ।”

Judges 11:35 (UKJV) And it came to pass, when he saw her, that he rent his clothes, and said, Alas, my daughter! you have brought me very low, and you are one of them that trouble me: for I have opened my mouth unto the LORD, and I cannot go back.

33ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਆਸ-ਪਾਸ ਅਬੇਲ ਕਰੇਮੀਮ ਤੱਕ ਵੀਹ ਨਗਰਾਂ ਨੂੰ ਤਬਾਹ ਕਰ ਦਿੱਤਾ। ਇਸ ਤਰ੍ਹਾਂ ਇਸਰਾਏਲ ਨੇ ਅੰਮੋਨ ਨੂੰ ਆਪਣੇ ਅਧੀਨ ਕਰ ਲਿਆ।

34ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸਨੂੰ ਮਿਲਣ ਲਈ ਨਿੱਕਲੀ ਅਤੇ ਜੋ ਉਸਦੀ ਇਕਲੌਤੀ ਸੀ, ਉਸ ਤੋਂ ਬਿਨ੍ਹਾਂ ਉਸਦਾ ਕੋਈ ਹੋਰ ਪੁੱਤਰ ਜਾ ਧੀ ਨਹੀਂ ਸੀ।

35ਜਦੋਂ ਉਸਨੇ ਉਸਨੂੰ ਦੇਖਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਰੋਇਆ, “ਹਾਏ, ਮੇਰੀ ਬੇਟੀ! ਤੂੰ ਮੈਨੂੰ ਮਾਰ ਦਿੱਤਾ ਹੈ ਅਤੇ ਮੈਂ ਤਬਾਹ ਹੋ ਗਿਆ ਹਾਂ। ਮੈਂ ਯਾਹਵੇਹ ਅੱਗੇ ਸੁੱਖਣਾ ਸੁੱਖੀ ਹੈ ਜਿਸ ਨੂੰ ਮੈਂ ਤੋੜ ਨਹੀਂ ਸਕਦਾ।”

36ਉਸਨੇ ਜਵਾਬ ਦਿੱਤਾ, “ਮੇਰੇ ਪਿਤਾ, ਤੁਸੀਂ ਆਪਣਾ ਬਚਨ ਯਾਹਵੇਹ ਨੂੰ ਦਿੱਤਾ ਹੈ। ਮੇਰੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਕਰਾਰ ਕੀਤਾ ਸੀ, ਹੁਣ ਜਦੋਂ ਯਾਹਵੇਹ ਨੇ ਤੁਹਾਡੇ ਦੁਸ਼ਮਣਾਂ, ਅੰਮੋਨੀਆਂ ਤੋਂ ਤੁਹਾਡਾ ਬਦਲਾ ਲਿਆ ਹੈ।

37ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.