34ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸਨੂੰ ਮਿਲਣ ਲਈ ਨਿੱਕਲੀ ਅਤੇ ਜੋ ਉਸਦੀ ਇਕਲੌਤੀ ਸੀ, ਉਸ ਤੋਂ ਬਿਨ੍ਹਾਂ ਉਸਦਾ ਕੋਈ ਹੋਰ ਪੁੱਤਰ ਜਾ ਧੀ ਨਹੀਂ ਸੀ।
35ਜਦੋਂ ਉਸਨੇ ਉਸਨੂੰ ਦੇਖਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਰੋਇਆ, “ਹਾਏ, ਮੇਰੀ ਬੇਟੀ! ਤੂੰ ਮੈਨੂੰ ਮਾਰ ਦਿੱਤਾ ਹੈ ਅਤੇ ਮੈਂ ਤਬਾਹ ਹੋ ਗਿਆ ਹਾਂ। ਮੈਂ ਯਾਹਵੇਹ ਅੱਗੇ ਸੁੱਖਣਾ ਸੁੱਖੀ ਹੈ ਜਿਸ ਨੂੰ ਮੈਂ ਤੋੜ ਨਹੀਂ ਸਕਦਾ।”
36ਉਸਨੇ ਜਵਾਬ ਦਿੱਤਾ, “ਮੇਰੇ ਪਿਤਾ, ਤੁਸੀਂ ਆਪਣਾ ਬਚਨ ਯਾਹਵੇਹ ਨੂੰ ਦਿੱਤਾ ਹੈ। ਮੇਰੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਕਰਾਰ ਕੀਤਾ ਸੀ, ਹੁਣ ਜਦੋਂ ਯਾਹਵੇਹ ਨੇ ਤੁਹਾਡੇ ਦੁਸ਼ਮਣਾਂ, ਅੰਮੋਨੀਆਂ ਤੋਂ ਤੁਹਾਡਾ ਬਦਲਾ ਲਿਆ ਹੈ।
37ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”
38ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।