ਨਿਆਈਂ 11

ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।

Judges 11:38 (UKJV) And he said, Go. And he sent her away for two months: and she went with her companions, and bewailed her virginity upon the mountains.

36ਉਸਨੇ ਜਵਾਬ ਦਿੱਤਾ, “ਮੇਰੇ ਪਿਤਾ, ਤੁਸੀਂ ਆਪਣਾ ਬਚਨ ਯਾਹਵੇਹ ਨੂੰ ਦਿੱਤਾ ਹੈ। ਮੇਰੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਕਰਾਰ ਕੀਤਾ ਸੀ, ਹੁਣ ਜਦੋਂ ਯਾਹਵੇਹ ਨੇ ਤੁਹਾਡੇ ਦੁਸ਼ਮਣਾਂ, ਅੰਮੋਨੀਆਂ ਤੋਂ ਤੁਹਾਡਾ ਬਦਲਾ ਲਿਆ ਹੈ।

37ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”

38ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।

39ਦੋ ਮਹੀਨਿਆਂ ਬਾਅਦ, ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸਦੇ ਨਾਲ ਉਹੀ ਕੀਤਾ ਜਿਵੇਂ ਉਸਨੇ ਸੁੱਖਣਾ ਸੁੱਖੀ ਸੀ ਅਤੇ ਉਹ ਕੁਆਰੀ ਸੀ। ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ ਰਹੀ

40ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.