37ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”
38ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ।
39ਦੋ ਮਹੀਨਿਆਂ ਬਾਅਦ, ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸਦੇ ਨਾਲ ਉਹੀ ਕੀਤਾ ਜਿਵੇਂ ਉਸਨੇ ਸੁੱਖਣਾ ਸੁੱਖੀ ਸੀ ਅਤੇ ਉਹ ਕੁਆਰੀ ਸੀ। ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ ਰਹੀ
40ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।