ਨਿਆਈਂ 13

ਮਾਨੋਆਹ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤੁਹਾਡੇ ਲਈ ਇੱਕ ਲੇਲਾ ਤਿਆਰ ਨਹੀਂ ਕਰ ਲੈਂਦੇ।”

Judges 13:15 (UKJV) And Manoah said unto the angel of the LORD, I pray you, let us detain you, until we shall have made ready a kid for you.

13ਯਾਹਵੇਹ ਦੇ ਦੂਤ ਨੇ ਮਾਨੋਆਹ ਨੂੰ ਜਵਾਬ ਦਿੱਤਾ, “ਤੇਰੀ ਪਤਨੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਮੈਂ ਉਸਨੂੰ ਕਿਹਾ ਹੈ।

14ਉਹ ਅੰਗੂਰਾਂ ਦੀ ਕੋਈ ਵੀ ਬਣੀ ਚੀਜ਼ ਨਾ ਖਾਵੇ, ਨਾ ਕੋਈ ਦਾਖ਼ਰਸ ਨਾ ਕੋਈ ਹੋਰ ਨਸ਼ੇ ਵਾਲੀ ਚੀਜ਼ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ। ਉਸਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸਦਾ ਮੈਂ ਉਸਨੂੰ ਹੁਕਮ ਦਿੱਤਾ ਹੈ।”

15ਮਾਨੋਆਹ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤੁਹਾਡੇ ਲਈ ਇੱਕ ਲੇਲਾ ਤਿਆਰ ਨਹੀਂ ਕਰ ਲੈਂਦੇ।”

16ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਭਾਵੇਂ ਤੁਸੀਂ ਮੈਨੂੰ ਰੋਕਦੇ ਹੋ, ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ, ਪਰ ਜੇ ਤੁਸੀਂ ਹੋਮ ਦੀ ਭੇਟ ਤਿਆਰ ਕਰਦੇ ਹੋ, ਤਾਂ ਇਸ ਨੂੰ ਯਾਹਵੇਹ ਨੂੰ ਚੜ੍ਹਾਓ।” ਮਾਨੋਆਹ ਨੂੰ ਇਹ ਨਹੀਂ ਪਤਾ ਸੀ ਕਿ ਇਹ ਯਾਹਵੇਹ ਦਾ ਦੂਤ ਸੀ।

17ਤਦ ਮਾਨੋਆਹ ਨੇ ਯਾਹਵੇਹ ਦੇ ਦੂਤ ਤੋਂ ਪੁੱਛਿਆ, “ਤੇਰਾ ਨਾਮ ਕੀ ਹੈ, ਤਾਂ ਜੋ ਜਦੋਂ ਤੇਰਾ ਬਚਨ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਕਰੀਏ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.