14ਉਹ ਅੰਗੂਰਾਂ ਦੀ ਕੋਈ ਵੀ ਬਣੀ ਚੀਜ਼ ਨਾ ਖਾਵੇ, ਨਾ ਕੋਈ ਦਾਖ਼ਰਸ ਨਾ ਕੋਈ ਹੋਰ ਨਸ਼ੇ ਵਾਲੀ ਚੀਜ਼ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ। ਉਸਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸਦਾ ਮੈਂ ਉਸਨੂੰ ਹੁਕਮ ਦਿੱਤਾ ਹੈ।”
15ਮਾਨੋਆਹ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤੁਹਾਡੇ ਲਈ ਇੱਕ ਲੇਲਾ ਤਿਆਰ ਨਹੀਂ ਕਰ ਲੈਂਦੇ।”
16ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਭਾਵੇਂ ਤੁਸੀਂ ਮੈਨੂੰ ਰੋਕਦੇ ਹੋ, ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ, ਪਰ ਜੇ ਤੁਸੀਂ ਹੋਮ ਦੀ ਭੇਟ ਤਿਆਰ ਕਰਦੇ ਹੋ, ਤਾਂ ਇਸ ਨੂੰ ਯਾਹਵੇਹ ਨੂੰ ਚੜ੍ਹਾਓ।” ਮਾਨੋਆਹ ਨੂੰ ਇਹ ਨਹੀਂ ਪਤਾ ਸੀ ਕਿ ਇਹ ਯਾਹਵੇਹ ਦਾ ਦੂਤ ਸੀ।
17ਤਦ ਮਾਨੋਆਹ ਨੇ ਯਾਹਵੇਹ ਦੇ ਦੂਤ ਤੋਂ ਪੁੱਛਿਆ, “ਤੇਰਾ ਨਾਮ ਕੀ ਹੈ, ਤਾਂ ਜੋ ਜਦੋਂ ਤੇਰਾ ਬਚਨ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਕਰੀਏ?”
18ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋ? ਇਹ ਸਮਝ ਤੋਂ ਪਰੇ ਹੈ।”