8ਕੁਝ ਸਮੇਂ ਬਾਅਦ, ਜਦੋਂ ਉਹ ਉਸ ਨਾਲ ਵਿਆਹ ਕਰਨ ਲਈ ਵਾਪਸ ਗਿਆ, ਤਾਂ ਉਹ ਸ਼ੇਰ ਦੀ ਲਾਸ਼ ਨੂੰ ਵੇਖਣ ਲਈ ਇੱਕ ਪਾਸੇ ਮੁੜਿਆ, ਅਤੇ ਉਸ ਵਿੱਚ ਮਧੂ-ਮੱਖੀਆਂ ਦਾ ਝੁੰਡ ਅਤੇ ਕੁਝ ਸ਼ਹਿਦ ਦੇਖਿਆ।
9ਉਸਨੇ ਆਪਣੇ ਹੱਥਾਂ ਨਾਲ ਸ਼ਹਿਦ ਕੱਢਿਆ ਅਤੇ ਜਾਂਦੇ ਹੋਏ ਖਾਧਾ। ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਮੁੜ ਗਿਆ ਤਾਂ ਉਸਨੇ ਉਨ੍ਹਾਂ ਨੂੰ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ, ਪਰ ਉਸ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਸ਼ਹਿਦ ਬੱਬਰ ਸ਼ੇਰ ਦੀ ਲਾਸ਼ ਵਿੱਚੋਂ ਕੱਢਿਆ ਹੈ।
10ਹੁਣ ਉਸਦਾ ਪਿਤਾ ਔਰਤ ਨੂੰ ਦੇਖਣ ਲਈ ਹੇਠਾਂ ਗਿਆ ਅਤੇ ਉੱਥੇ ਸਮਸੂਨ ਨੇ ਭੋਜਨ ਦਾ ਪ੍ਰਬੰਧ ਕੀਤਾ ਕਿਉਂ ਜੋ ਉੱਥੇ ਨੌਜਵਾਨਾਂ ਲਈ ਇਹੋ ਰੀਤ ਸੀ।
11ਜਦੋਂ ਲੋਕਾਂ ਨੇ ਉਸਨੂੰ ਦੇਖਿਆ, ਤਾਂ ਉਨ੍ਹਾਂ ਨੇ ਤੀਹ ਆਦਮੀਆਂ ਨੂੰ ਉਸਦੇ ਸਾਥੀ ਵਜੋਂ ਚੁਣਿਆ।
12ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ।