10ਹੁਣ ਉਸਦਾ ਪਿਤਾ ਔਰਤ ਨੂੰ ਦੇਖਣ ਲਈ ਹੇਠਾਂ ਗਿਆ ਅਤੇ ਉੱਥੇ ਸਮਸੂਨ ਨੇ ਭੋਜਨ ਦਾ ਪ੍ਰਬੰਧ ਕੀਤਾ ਕਿਉਂ ਜੋ ਉੱਥੇ ਨੌਜਵਾਨਾਂ ਲਈ ਇਹੋ ਰੀਤ ਸੀ।
11ਜਦੋਂ ਲੋਕਾਂ ਨੇ ਉਸਨੂੰ ਦੇਖਿਆ, ਤਾਂ ਉਨ੍ਹਾਂ ਨੇ ਤੀਹ ਆਦਮੀਆਂ ਨੂੰ ਉਸਦੇ ਸਾਥੀ ਵਜੋਂ ਚੁਣਿਆ।
12ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ।
13ਜੇ ਤੁਸੀਂ ਮੈਨੂੰ ਜਵਾਬ ਨਾ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।”
14ਉਸਨੇ ਜਵਾਬ ਦਿੱਤਾ, “ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ, ਅਤੇ ਤੜਕੇ ਵਿੱਚੋਂ ਮਿਠਾਸ।” ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।