ਨਿਆਈਂ 14

ਉਸਨੇ ਜਵਾਬ ਦਿੱਤਾ, “ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ, ਅਤੇ ਤੜਕੇ ਵਿੱਚੋਂ ਮਿਠਾਸ।” ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।

Judges 14:14 (UKJV) And he said unto them, Out of the eater came forth food, and out of the strong came forth sweetness. And they could not in three days expound the riddle.

12ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ।

13ਜੇ ਤੁਸੀਂ ਮੈਨੂੰ ਜਵਾਬ ਨਾ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।”

14ਉਸਨੇ ਜਵਾਬ ਦਿੱਤਾ, “ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ, ਅਤੇ ਤੜਕੇ ਵਿੱਚੋਂ ਮਿਠਾਸ।” ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।

15ਚੌਥੇ ਦਿਨ, ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਸਾੜ ਦਿਆਂਗੇ। ਕੀ ਤੁਸੀਂ ਇਸ ਕਰਕੇ ਸਾਨੂੰ ਇੱਥੇ ਸੱਦਿਆ ਹੈ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਬਣਾ ਸਕੋ?”

16ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।” ਸਮਸੂਨ ਨੇ ਜਵਾਬ ਦਿੱਤਾ, “ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.