ਨਿਆਈਂ 14

ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।” ਸਮਸੂਨ ਨੇ ਜਵਾਬ ਦਿੱਤਾ, “ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?”

Judges 14:16 (UKJV) And Samson's wife wept before him, and said, You do but hate me, and love me not: you have put forth a riddle unto the children of my people, and have not told it me. And he said unto her, Behold, I have not told it my father nor my mother, and shall I tell it you?

14ਉਸਨੇ ਜਵਾਬ ਦਿੱਤਾ, “ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ, ਅਤੇ ਤੜਕੇ ਵਿੱਚੋਂ ਮਿਠਾਸ।” ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।

15ਚੌਥੇ ਦਿਨ, ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਸਾੜ ਦਿਆਂਗੇ। ਕੀ ਤੁਸੀਂ ਇਸ ਕਰਕੇ ਸਾਨੂੰ ਇੱਥੇ ਸੱਦਿਆ ਹੈ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਬਣਾ ਸਕੋ?”

16ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।” ਸਮਸੂਨ ਨੇ ਜਵਾਬ ਦਿੱਤਾ, “ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?”

17ਉਹ ਤਿਉਹਾਰ ਦੇ ਪੂਰੇ ਸੱਤ ਦਿਨ ਰੋਂਦੀ ਰਹੀ। ਅੰਤ ਵਿੱਚ, ਸੱਤਵੇਂ ਦਿਨ, ਸਮਸੂਨ ਨੇ ਉਸਨੂੰ ਬੁਝਾਰਤ ਦਾ ਹੱਲ ਦੱਸਿਆ, ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਦੀ ਰਹੀ। ਉਸਨੇ ਜਾ ਕੇ ਆਪਣੇ ਲੋਕਾਂ ਨੂੰ ਇਹ ਬੁਝਾਰਤ ਦਾ ਅਰਥ ਦੱਸ ਦਿੱਤਾ।

18ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ? ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?” ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਬੁੱਝਦੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.