ਨਿਆਈਂ 14

ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ? ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?” ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਬੁੱਝਦੇ।”

Judges 14:18 (UKJV) And the men of the city said unto him on the seventh day before the sun went down, What is sweeter than honey? And what is stronger than a lion? and he said unto them, If all of you had not plowed with my heifer, all of you had not found out my riddle.

16ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।” ਸਮਸੂਨ ਨੇ ਜਵਾਬ ਦਿੱਤਾ, “ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?”

17ਉਹ ਤਿਉਹਾਰ ਦੇ ਪੂਰੇ ਸੱਤ ਦਿਨ ਰੋਂਦੀ ਰਹੀ। ਅੰਤ ਵਿੱਚ, ਸੱਤਵੇਂ ਦਿਨ, ਸਮਸੂਨ ਨੇ ਉਸਨੂੰ ਬੁਝਾਰਤ ਦਾ ਹੱਲ ਦੱਸਿਆ, ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਦੀ ਰਹੀ। ਉਸਨੇ ਜਾ ਕੇ ਆਪਣੇ ਲੋਕਾਂ ਨੂੰ ਇਹ ਬੁਝਾਰਤ ਦਾ ਅਰਥ ਦੱਸ ਦਿੱਤਾ।

18ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ? ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?” ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਬੁੱਝਦੇ।”

19ਤਦ ਯਾਹਵੇਹ ਦਾ ਆਤਮਾ ਸ਼ਕਤੀਸ਼ਾਲੀ ਰੂਪ ਵਿੱਚ ਉਸ ਉੱਤੇ ਆਇਆ। ਉਹ ਅਸ਼ਕਲੋਨ ਨੂੰ ਗਿਆ, ਉਨ੍ਹਾਂ ਦੇ ਤੀਹ ਬੰਦਿਆਂ ਨੂੰ ਮਾਰਿਆ, ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹ ਕੱਪੜੇ ਉਨ੍ਹਾਂ ਨੂੰ ਦਿੱਤੇ ਜਿਨ੍ਹਾਂ ਨੇ ਬੁਝਾਰਤ ਨੂੰ ਬੁੱਝਿਆ ਸੀ। ਗੁੱਸੇ ਨਾਲ ਸੜਦਾ ਹੋਇਆ, ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ।

20ਅਤੇ ਸਮਸੂਨ ਦੀ ਪਤਨੀ ਉਸ ਦੇ ਇੱਕ ਸਾਥੀ ਨੂੰ ਦਿੱਤੀ ਗਈ ਸੀ ਜੋ ਉਸ ਦੇ ਤਿਉਹਾਰ ਵਿੱਚ ਆਇਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.